Latest Punjabi Poetry by Writer/Poet Ranjot Singh 21:06 Punjabi ਕੁਝ ਲਿਖਿਆ Punjabi Poetry ਕੁਝ ਲਿਖਿਆ ਪਾਕ ਮੁਹੱਬਤ ਲਈ ਕੁਝ ਲਿਖਿਆ ਦਰਦ ਵਿਛੋੜੇ ਲਈ ਕੁਝ ਲਿਖਿਆ ਰਾਵੀ ਕੰਢੇ ਲਈ ਕੁਝ ਲਿਖਿਆ ਦੇਸ਼ ਦੇ ਵੰਡੇ ਲਈ ਕੁਝ ਲਿਖਿਆ ਰੁਖਾਂ ਸੁਖਾਂ ਲਈ ਕੁਝ ਲਿਖਿਆ ਸ਼ਾਮ ਹਨੇਰੇ ਲਈ ਕੁਝ ਲਿਖਿਆ ਸੂਰਜ ਚੜ੍ਹਦੇ ਲਈ ਕੁਝ ਲਿਖਿਆ ਬੱਦਲ ਭੱਜਦੇ ਲਈ ਕੁਝ ਲਿਖਿਆ ਪਾਣੀ ਚੱਲਦੇ ਲਈ ਕੁਝ ਲਿਖਿਆ ਆਪਣੇ ਵੱਲ ਦੇ ਲਈ ਕੁਝ ਲਿਖਿਆ ਪਿਆਰ ਪਰਵਾਨੇ ਲਈ ਕੁਝ ਲਿਖਿਆ ਪਿਆਰ ਬਿਆਨੇ ਲਈ ਕੁਝ ਲਿਖਿਆ ਪਿਆਰ ਆਪਣੇ ਲਈ ਕੁਝ ਲਿਖਿਆ ਪਿਆਰ ਬੇਗਾਨੇ ਲਈ ਕੁਝ ਲਿਖਿਆ ਉਨ੍ਹਾਂ ਥਾਵਾਂ ਲਈ ਕੁਝ ਲਿਖੀਆਂ ਉਨ੍ਹਾਂ ਰਾਹਵਾ ਲਈ ਕੁਝ ਲਿਖਿਆ ਦਿਲਾਂ ਦੇ ਦੀਪਾਂ ਲਈ ਕੁਝ ਲਿਖਿਆ ਦਿਲਾਂ ਦੇ ਪ੍ਰੀਤਾਂ ਲਈ ਕੁਝ ਲਿਖਿਆ ਯਾਰਾਂ ਬੇਲੀਆਂ ਲਈ ਕੁਝ ਲਿਖਿਆ ਉਹਨਾਂ ਸਹੇਲੀਆਂ ਲਈ ਕੁਝ ਲਿਖਿਆ ਛੱਲੇ ਗਾਨੀ ਲਈ ਕੁਝ ਲਿਖਿਆ ਪਿਆਰ ਨਿਸ਼ਾਨੀ ਲਈ ਕੁਝ ਲਿਖਿਆ ਤੈਨੂੰ ਪਾਵਣ ਲਈ ਕੁਝ ਲਿਖਿਆ ਤੈਨੂੰ ਚਾਵਣ ਲਈ ਕੁਝ ਲਿਖਿਆ ਤੈਨੂੰ ਮਨਾਉਣ ਲਈ ਕੁਝ ਲਿਖਿਆ ਤੈਨੂੰ ਖੋਹਣ ਲਈ ਕੁਝ ਲਿਖਿਆ ਤੇਰਾ ਹੋਣ ਲਈ ਕੁਝ ਲਿਖਿਆ ਹੈ ਮੈਂ ਰੋਣ ਲਈ ਲਿਖਣਾ ਤਾਂ ਬਹੁਤ ਕੁੱਝ ਸੀ ਜੋਤ ਪਰ ਲਿਖਿਆਂ ਦਿਲ ਸਮਝਾਉਣ ਲਈ ਪਰ ਲਿਖਿਆਂ ਦਿਲ ਸਮਝਾਉਣ ਲਈ ਰਣਜੋਤ ਸਿੰਘ Heart Touching Poetry by Ranjot Best Poetry by Ranjot Singh Shayari by Ranjot Singh Share: Email ThisBlogThis!Share to XShare to Facebook