Latest Shayari 2026-27 Best Romantic Shayari, 2 Line Shayari, New Love Shayari, Top Dard Shayari, Ghazal, SMS, Whatsapp Status and Festival Wishes in Hindi, English , Punjabi , Gujarati etc. Font.

Showing posts with label Poetry. Show all posts
Showing posts with label Poetry. Show all posts

ਵਗਦੇ ਪਾਣੀ (Punjabi Poetry Book) Wagdee Paani Punjabi Poetry by Ranjot Singh

runng water

Running Water ਵਗਦੇ ਪਾਣੀ

(Punjabi Poetry Book)

  • WRITER'S NAMERanjot Singh
  • GENREPoetry, Romance, Love Poetry
  • LANGUAGE Punjabi
  • TOTAL PAGES 80
  • E-MAIL Publisher.ranabooks@gmail.com
  • PHONE +1 647 558 3140
  • Book Price 50 INR TO 300 INR(MAX)
FULL DESCRIPTION : ਵਗਦੇ ਪਾਣੀ ਕਿਤਾਬ ਲੇਖਕ ਰਣਜੋਤ ਸਿੰਘ ਦੁਆਰਾ ਲਿਖੀ ਗਈ ਹੈ ਜਿਸ ਦਾ ਮਕਸਦ ਉਸਦੇ ਜੀਵਨ ਵਿਚ ਹੋਈਆਂ ਕੁਝ ਘਟਨਾਵਾਂ ਨੂੰ ਕਵਿਤਾਵਾਂ ਦੇ ਰੂਪ ਵਿਚ ਪੇਸ਼ ਕਰਨਾ ਹੈ। ਇਸ ਤੋਂ ਇਲਾਵਾ ਕੁਝ ਕਵਿਤਾਵਾਂ ਕਾਲਪਨਿਕ ਰੂਪ ਦੇ ਜ਼ਰੀਏ ਵੀ ਲਿਖੀਆਂ ਗਈਆਂ ਹਨ । ਇਸ ਦੇ ਨਾਲ ਨਾਲ ਲੇਖਕ ਆਪਣੇ ਮਨ ਦੇ ਭਾਵਾਂ ਨੂੰ ਵੀ ਉਜਾਗਰ ਕਰ ਰਿਹਾ ਹੈ । ਇਸ ਕਿਤਾਬ ਵਿੱਚ ਤੁਹਾਨੂੰ ਬਹੁਤ ਸਾਰੀਆਂ ਕਵਿਤਾਵਾਂ ਮਿਲਣਗੀਆਂ ਜੋ ਪਿਆਰ, ਜ਼ਿੰਦਗੀ, ਅਤੇ ਸਿੱਖਿਆਵਾਂ ਨਾਲ ਸਬੰਧਤ ਹਨ । ਅਸੀਂ ਉਮੀਦ ਕਰਦੇ ਹਾਂ ਕੀ ਕਵਿਤਾਵਾਂ ਤੁਹਾਡੇ ਦਿਲ ਨੂੰ ਛੂਹ ਲੈਣ ਗੀਆਂ ।

English Translation : “The Running water “book is written by author Ranjot Singh. In this book he wants to share some of the events in his life as poems. In addition, some poems have been written through imaginative forms. In this addition, the author is also high lighting the feelings of his mind. From this book you will find many poems related to love, life and education. We hope one of the poems touches y our heart.

ABOUT AUTHOR : ਰਣਜੋਤ ਸਿੰਘ ਇਕ ਪੰਜਾਬੀ ਲਿਖਾਰੀ ਹਨ ਜਿੰਨ੍ਹਾਂ ਨੂੰ ਜੋਤ ਚਹਿਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਘਰ ਵਿੱਚ ਉਹਨਾਂ ਨੂੰ ਜੋਤ ਕਿਹਾ ਜਾਂਦਾ ਹੈ ਅਤੇ ਚਹਿਲ ਉਨ੍ਹਾਂ ਦਾ ਗੋਤ ਹੈ । ਰਣਜੋਤ ਸਿੰਘ ਪੰਜਾਬ ਦੇ ਪਿੰਡ ਰੱਲਾ ਅਤੇ ਜ਼ਿਲ੍ਹਾ ਮਾਨਸਾ ਦੇ ਵਸਨੀਕ ਹਨ । ਰਣਜੋਤ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਪਰਮਜੀਤ ਸਿੰਘ ਅਤੇ ਮਾਤਾ ਦਾ ਨਾਮ ਸਰਦਾਰਨੀ ਪਰਮਜੀਤ ਕੌਰ ਹੈ । ਇਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਕਰਨਾ ਹੈ । ਰਣਜੋਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਬਾ ਜੋਗੀਪੀਰ ਨੇਬਰਹੁੱਡ ਕੈਂਪਸ ਰੱਲਾ ਦੇ ਮਜੂਦਾ ਵਿਦਿਆਰਥੀ ਹਨ । ਇਨ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਹਨ ਜੋ ਕਿ ਇੰਟਰਨੈੱਟ ਉੱਤੇ ਉਪਲਬਧ ਹਨ

English Translation : Ranjot Singh is a Punjabi writer who is also known by Jot Chahal . Ranjot Singh is a resident of Ralla village of Punjab and Mansa district. His father’s name is Sardar Paramjit Singh and his mother’s name is Sardarni Paramjit Kaur. Their main occupation is agriculture. Ranjot Singh is a current student of Punjabi University, Patiala (Baba Jogipeer Neighborhood Campus Ralla). Many of his books are published on the Internet.
Share:

Punjabi Poetry ਭੈਣ ਦਾ ਪਿਆਰ Poet Ranjot Singh


Poetry Name: Sister's Love( Bhen Da Pyaar )
Poet : Ranjot Singh
Poetry Language : Punjabi

First Publish Date on Blog's : 28-03-2020

* ਭੈਣ ਦਾ ਪਿਆਰ *

ਅੱਜ ਲਿਖਣਾ ਚਾਹੁੰਦਾਂ ਭੈਣ ਲਈ
ਜਿਹਨੇ ਬਚਪਨ ਨਾਲ ਗੁਜ਼ਾਰਿਆ ਏ
ਮੈਥੋਂ ਦੂਰ ਹੋ ਗਈ ਬੇਸ਼ੱਕ ਉਹ
ਤਾਂ ਵੀ ਦਿਲ ਵਿੱਚ ਘਰ ਮੇਰੇ ਉਸਾਰਿਆ ਏ

ਯਾਦ ਆ ਜਾਂਦੀਆਂ ਯਾਦਾਂ ਉਹ ਪਰਾਣੀਆ
ਅਸੀਂ ਖੇਡਣਾਂ ਦੋਨਾਂ ਇਕੱਠਿਆਂ ਵਾਂਗ ਹਾਣੀਆਂ
ਲੜਨਾਂ ਲੜਾਈ ਵੀ ਹੋ ਜਾਂਦੀ ਫਿਰ ਮੰਮੀ ਤੋਂ ਕੁੱਟ ਖਾ ਲੈਂਦੇ
ਥੋੜਾ ਟਾਇਮ ਗੁੱਸੇ ਰਹਿ ਕੇ ਇਕ ਦੂਜੇ ਨੂੰ ਫਿਰ ਮਣਾ ਲੈਂਦੇ

ਅੱਜ ਜਦ ਮੈਨੂੰ ਭੈਣ ਮਿਲਦੀ ਮੇਰਾ ਸੀਨਾ ਠਰ ਜਾਂਦਾ
ਮੈਨੂੰ ਦੇਖ ਕੇ ਉਹਦੀਆਂ ਅੱਖਾਂ ਵਿੱਚ ਹੰਜੂ ਵੀ ਭਰ ਜਾਂਦਾ
ਪੱਤਿਆਂ ਤੇ ਟਾਹਣੀਆਂ ਵਾਂਗ ਸਾਡਾ ਰਿਸ਼ਤਾ ਭੈਣ-ਭਰਾ ਦਾ
ਖਿੜਿਆ ਰਹੇ ਗੁਲਾਬਾਂ ਵਾਂਗ ਇਹ ਰਿਸ਼ਤਾ ਭੈਣ-ਭਰਾ ਦਾ

ਰੱਖੜੀ ਵਾਲੇ ਦਿਨ ਵੀ ਮੈਨੂੰ ਯਾਦ ਬੜੀ ਆਉਂਦੀ ਏ
ਛੇਤੀ ਬੰਨ੍ਹੇ ਮੇਰੇ ਗੁੱਟ ਉਤੇ ਰੱਖੜੀ ਦੀ ਗੱਲ ਵੀ ਸਤਾਉਂਦੀ ਏ
ਜ਼ਿੰਦਗੀ ਚ ਬਣਦਾ ਦਸਵੰਧ ਵੀ ਮੈਂ ਦਿਊਂਗਾ
ਜਿੰਨਾਂ ਟਾਈਮ ਜਿਉਂਦਾ ਹਾਂ ਭੈਣ ਨਾਲ ਤੇਰੇ ਰਹੂੰਗਾ


ਰਣਜੋਤ ਸਿੰਘ


Here Book by Writer Ranjot Singh : click here for buy
https://www.instamojo.com/ranastore/running-water-best-punjabi-poetry

Wagde Paani ( Running Water )
Poetry book
Writer : Ranjot Singh
Total Poems : 30
click here for buy from Amazon

click here for buy from google 
Share:

Tera Intzaar ਤੇਰਾ ਇੰਤਜ਼ਾਰ New Punjabi Poetry by Ranjot Singh (Book Name : Running Water)

7-77195_red-flowers-decoration-png-clipart-png-transparent-png
Poetry Name: Tera Intzaar ਤੇਰਾ ਇੰਤਜ਼ਾਰ
Language : Punjabi
Writer.Poet : Ranjot Singh 
Published book Name: Running Water (Wagdee Paani)
Buy Book Here : Click here

*ਤੇਰਾ ਇੰਤਜ਼ਾਰ*
ਪਹਿਲਾਂ ਕਾਂ ਬੋਲੇ ਬਨੇਰੇ ਤੇ
ਹੁਣ ਘੁੱਗੀਆਂ ਵੀ ਬੋਲਣ ਲੱਗੀਆਂ ਨੇ
ਤੇਰੇ ਆਉਣ ਦਾ ਮੈਨੂੰ ਪਤਾ ਲੱਗਾ
ਤਾਹੀਂ ਠੰਡੀਆਂ ਹਵਾਵਾਂ ਵਗੀਆਂ ਨੇ

ਮੈਂ ਮੁੜ-ਮੁੜ ਗਲੀ ਚ ਜਾਂਦਾ ਹਾਂ
ਜਦ ਵੀ ਅਵਾਜ਼ ਕੋਈ ਆਉਂਦੀ ਏ
ਤੂੰ ਜਲਦੀ ਆਉਣਾ ਘਰ ਸਾਡੇ
ਮੈਨੂੰ ਮਹਿਕ ਪਿਆਰ ਦੀ ਸਤਾਉਂਦੀ ਏ

ਉਹ ਦਿਨ ਹੋਣਾ ਸਰਗੀ ਵਰਗਾ
ਉਸ ਰਾਤ ਵੀ ਸੂਰਜ ਚੜ੍ਹ ਜਾਣਾ
ਜਦ ਤੂੰ ਆਏਂਗੀ ਬੂਹੇ ਤੇ
ਮੇਰਾ ਸੀਨਾ ਠਰ ਜਾਣਾ

ਮੇਰੇ ਬੁੱਲਾਂ ਤੇ ਸਮਾਈਲ ਵੀ ਆ ਜਾਣੀ
ਤੇਰਾ ਚੇਹਰਾ ਵੀ ਮੁਸਕਰਾ ਜਾਣਾ
ਤੂੰ ਮਿਲੀਂ ਮੈਨੂੰ ਲੱਗ ਸੀਨੇ ਦੇ
ਮੈਂ ਤੇਰੇ ਵਿੱਚ ਸਮਾ ਜਾਣਾ

full cover
click here for buy This Book 
Share:

मुझे अपना बना लो Hindi Poetry by Writer Ranjot Singh

मुझे प्यास बना लो
एक अहसास बना लो
जिसके बिना ना जी पाओ
अपनी जान बना लो
अपने दिल की आवाज बना लो
और मुझे अपना अल्फाज बना लो
धड़कता रहूं तुम्हारे दिल में हर पल
अपनी धड़कन बना लो
इस तरह बसा लो मुझे आंखों में
एक प्यारा ख्वाब बना लो
मुझे सारी दुनिया से छुपा लो
और एक राज बना लो
जब आए मेरी याद
आंखों में बसा एक आंसू बना लो
रखो मुझे हर पल अपने पास
गले में पहना हुआ एक ताबीज बना लो
जिसके साथ कर सको जिंदगी का हर फैसला
जीवन साथी बना लो
आज बन जाओ मेरी जिंदगी
मुझे अपना बना लो,
आप बन जाओ मेरी जिंदगी
और मुझे गले से लगा लो
मुझे अपना बना लो , मुझे अपना बना लो
Share:

Dream of Canada Punjabi Poetry ( Canada Jaan Da Supna ) By Ranjot Singh

1580458454160
"ਕਨੈਡਾ ਜਾਣ ਦਾ ਸੁਪਨਾ"
ਜਾਣਾ ਜਾਣਾ ਕਹਿੰਦਾ ਸੀ, ਅੱਜ ਆ ਕੇ ਮੈਂ ਵੇਖ ਲਿਆ,
ਕੀ ਖੱਟਿਆ, ਕੀ ਗੁਆਇਆ, ਕੀ ਪਾਇਆ , ਕੀ ਹੰਢਾਇਆ, ਅੱਜ ਆ ਕੇ ਮੈਂ ਵੇਖ ਲਿਆ ,,,,

ਉਦੋਂ ਦਿਲ ਕਰਦਾ ਸੀ ਪਿੰਡ ਛੱਡ ਦੇਣਾ ਮੈਂ,
ਹੁਣ ਦਿਲ ਕਰਦਾ ਵਾਪਸ ਹੈ ਜਾਣਾ ਮੈਂ,,,,
ਚੰਦਰੀ ਕੈਨੇਡਾ ਲੈ ਕੇ ਬਹਿ ਗਈ ਸਾਰੇ ਖ਼ਾਬਾਂ ਨੂੰ,,
ਪਿੰਡ ਦੀ ਹੈ ਯਾਦ ਆਉਂਦੀ , ਰੋਂਦਾ ਬਹਿ ਬਹਿ ਰਾਤਾਂ ਨੂੰ,,

ਦੁਪਹਿਰ ਨੂੰ ਉਠਦੇ ਸੀ, ਤੜਕੇ ਨੂੰ ਸੌਂਦੇ ਸੀ,
ਚੰਦ ਦੀ ਚਾਨਣੀ ਹੇਠ , ਬਾਤਾਂ ਤਾਰਿਆਂ ਨੂੰ ਪਾਉਂਦੇ ਸੀ, ਹੂੰਦੀ ਨਾ ਸੀ ਫ਼ਿਕਰ ਨਾ ਫਾਕਾ ਸਾਨੂੰ ਸੱਜਣੋਂ,ਇਕ-ਇਕ ਪਲ ਅਸੀਂ ਹੱਸ ਕੇ ਲਗਾਉਂਦੇ

ਅੱਜ ਚੇਤਾ ਆਉਂਦਾ ਮੈਨੂੰ ਪਿੰਡ ਦੀਆਂ ਗਲੀਆਂ ਦਾ, ਉਹਨਾਂ ਧੂੜ ਮਿੱਟੀ ਦੀਆਂ ਡਲੀਆਂ ਦਾ , ਜਿੱਥੇ ਬਚਪਨ ਦੇ ਵਿਚ ਖੇਡਦੇ ਸੀ, ਕਦੇ ਰੋਂਦੇ ਸੀ, ਕਦੇ ਹੱਸਦੇ ਸੀ , ਪਰ ਦਿਲ ਵਿਚ ਖੋਟ ਨਾ ਰੱਖਦੇ ਸੀ।

ਪਿਆਰ ਪਿਊਰ ਦਾ ਪਤਾ ਨਹੀਂ ਸੀ ਹੁੰਦਾ ਓਦੋ, ਬੇਬੇ ਦੇ ਸੀ ਲਡਲੇ ,ਬਾਪੂ ਤੋਂ ਸੀ ਖਾਂਦੇ ਗਾਲਾ , ਉਦੋਂ ਨੀ ਸੀ ਸੋਚਿਆ , ਕਿ ਇਹਨਾਂ ਨੂੰ ਮੈਂ ਛੱਡ ਜਾਣਾ,

ਥੋੜ੍ਹਾ ਜਿਹਾ ਜਦੋਂ ਮੈਂ ਵੱਡਾ ਹੋ ਗਿਆ, ਆਪਣਾ ਡਸੀਜਨ ਮੈਂ ਲੈਣ ਲੱਗਿਆ, ਚੰਦਰੀ ਕੈਨੇਡਾ ਲਈ ਜ਼ਮੀਨ ਗਹਿਣੇ ਰੱਖ ਕੇ, ਸਟੱਡੀ ਦੇ ਵੀਜੇ ਲਈ ਮੈਂ ਫਾਇਲ ਦੀ ਧੱਕ ਤੀ , ਹੌਲੀ ਹੌਲੀ ਫਿਰ ਮੇਰਾ ਵੀਜ਼ਾ ਆ ਗਿਆ, ਚੱਕ ਕੇ ਕਿਤਾਬਾਂ ਮੈਂ ਕੈਨੇਡਾ ਗਿਆ


ਆ ਕੇ ਕਨੇਡਾ ਨਵੇਂ ਰੰਗ ਮੈਂ ਦਿਖ ਲਏ,
ਜ਼ਿੰਦਗੀ ਜੀਊਣ ਦੇ ਢੰਗ ਮੈਂ ਸਿੱਖ ਲਏ

canada jaan da Supna Punjabi Poetry by Ranjot Singh
Best Poetry by Ranjot Singh
Latest Poetry by Ranjot Singh
Share:
Scroll To Top