Poetry Name: Tera Intzaar ਤੇਰਾ ਇੰਤਜ਼ਾਰ
Language : Punjabi
Writer.Poet : Ranjot Singh
Published book Name: Running Water (Wagdee Paani)
Buy Book Here : Click here
*ਤੇਰਾ ਇੰਤਜ਼ਾਰ*
ਪਹਿਲਾਂ ਕਾਂ ਬੋਲੇ ਬਨੇਰੇ ਤੇ
ਹੁਣ ਘੁੱਗੀਆਂ ਵੀ ਬੋਲਣ ਲੱਗੀਆਂ ਨੇ
ਤੇਰੇ ਆਉਣ ਦਾ ਮੈਨੂੰ ਪਤਾ ਲੱਗਾ
ਤਾਹੀਂ ਠੰਡੀਆਂ ਹਵਾਵਾਂ ਵਗੀਆਂ ਨੇ
ਮੈਂ ਮੁੜ-ਮੁੜ ਗਲੀ ਚ ਜਾਂਦਾ ਹਾਂ
ਜਦ ਵੀ ਅਵਾਜ਼ ਕੋਈ ਆਉਂਦੀ ਏ
ਤੂੰ ਜਲਦੀ ਆਉਣਾ ਘਰ ਸਾਡੇ
ਮੈਨੂੰ ਮਹਿਕ ਪਿਆਰ ਦੀ ਸਤਾਉਂਦੀ ਏ
ਉਹ ਦਿਨ ਹੋਣਾ ਸਰਗੀ ਵਰਗਾ
ਉਸ ਰਾਤ ਵੀ ਸੂਰਜ ਚੜ੍ਹ ਜਾਣਾ
ਜਦ ਤੂੰ ਆਏਂਗੀ ਬੂਹੇ ਤੇ
ਮੇਰਾ ਸੀਨਾ ਠਰ ਜਾਣਾ
ਮੇਰੇ ਬੁੱਲਾਂ ਤੇ ਸਮਾਈਲ ਵੀ ਆ ਜਾਣੀ
ਤੇਰਾ ਚੇਹਰਾ ਵੀ ਮੁਸਕਰਾ ਜਾਣਾ
ਤੂੰ ਮਿਲੀਂ ਮੈਨੂੰ ਲੱਗ ਸੀਨੇ ਦੇ
ਮੈਂ ਤੇਰੇ ਵਿੱਚ ਸਮਾ ਜਾਣਾ
click here for buy This Book